Alison Azer ਵਲੋਂ ਇਕ ਜਰੂਰੀ ਸੰਦੇਸ਼:

Alison Azer ਵਲੋਂ ਇਕ ਜਰੂਰੀ ਸੰਦੇਸ਼: 2015-09-16T20:32:54+00:00

AzerKids Banner

ਸ਼ੁਕਰਵਾਰ, ਅਗਸਤ 21, 2015 ਵਾਲੇ ਦਿਨ ਮੈਨੂੰ ਪਤਾ ਲਗਾ ਕੇ ਮੇਰੇ ਚਾਰ Canadian ਬੱਚੇ  – Sharvahn [11], Rojevahn [9], Dersim [7], ਅਤੇ Meitan [3] –  ਮੇਰੇ ਸਾਬਕਾ ਪਤੀ ਅਤੇ ਬੱਚੇਆਂ ਦੇ ਪਿਓ Saren Azer ਵਲੋ ਅਗਵਾ ਕਰ ਲਏ ਗਏ ਹਨ! ਇਹ ਤਬਾਹਕੁਨ ਖਬਰ ਦੇਣ ਲਯੀ ਇਕ ਪੁਲਸ ਵਾਲਾ ਸਵੇਰੇ ਸਾਡੇ ਚਾਰ ਵਜੇ ਮੇਰੇ ਘਰ ਆਯਾ ! ਹੁਣ ਮੈਂ ਆਪਣੀ ਜਿੰਦਗੀ ਇਕ ਡਰਾਵਨੇ ਸੁਪਨੇ ਵਾਂਗ ਜੀ ਰਹੀ ਹਾਂ ! ਹੁਣ ਮੇਰਾ ਹਰ ਦਿਨ ਮੇਰੇ ਬੱਚੇਯਾਂ ਦੀ ਖਬਰ ਤੋਂ ਬਿਨਾ ਘਬਰਾਹਟ ਅਤੇ ਡਰ ਵਿਚ ਗੁਜਰ ਰਿਹਾ ਹੈ !

Saren ਇਕ ਇਰਾਨੀ ਕੁਰਦ ਹੈ ਜੋ ਕਨਾਡਾ ਵਿਚ 1994 ਤੋਂ ਰਿਹੰਦਾ  ਸੀ ! ਓਹ ਇਕ ਮੇਡਿਕਲ ਡਾਕਟਰ ਹੈ ਜਿਸਨੇ ਇਰਾਕ਼ ਦੇ ਕੁਰਦ ਇਲਾਕੇ ਵਿਚ 2007 ਤੋਂ ਹਰ ਸਾਲ ਕਈ ਮਾਨਵੀ ਕਮ ਕੀਤੇ ਹਨ ! ਮੈਂ ਉਸਦੇ  ਇਸ ਸ਼ਰਨਾਰਥੀਆਂ ਪ੍ਰਤੀ ਮੇਡਿਕਲ ਸਹੈਯਤਾ ਦੇ ਕਮ ਨੂ ਹਮੇਸ਼ਾ ਸ੍ਰ੍ਹੈਯਾ ਹੈ ਅਤੇ ਉਸਦਾ ਸੇਹ੍ਯੋਗ ਵੀ ਦਿਤਾ ਹੈ.  ਇਹ ਮੇਰੇ ਲਯੀ ਬਹੁਤ ਭਿਯਾਨਕ ਹੈ ਅਤੇ ਮੈਨੂ ਯਕੀਨ ਹੈ ਕੇ ਉਸਦੇ Canada ਅਤੇ Kurdistan ਦੇ ਸਮਰਥਕ ਵੀ ਭਯਭੀਤ  ਹੋਣਗੇ ਇਹ ਸੋਚ ਕੇ ਕੀ ਓਹ ਇਕ ਮਾਂ ਅਤੇ ਉਸਦੇ ਬੱਚੇਯਾਂ ਨੂ ਅਲਗ ਕਰ ਸਕਦਾ ਹੈ.

ਇਹ ਸੰਭਵ ਹੈ ਕੇ Saren ਬੱਚੇਯਾਂ ਨੂ ਉੱਤਰੀ ਇਰਾਕ਼ ਵਿਚ ਹਵਾਈ ਰਾਸਤੇ ਰਾਹੀਂ ਰਾਜਧਾਨੀ Irbil ਦੇ ਇਲਾਕੇ ਵਿਚ  ਲੈ ਗਯਾ ਹੋਵੇ ! ਇਹ ਉਸਨੇ Canadian  ਅਦਾਲਤ ਦੇ ਹੁਕਮਾਂ ਦੇ ਵਿਰ੍ਰੁਧ ਕੀਤਾ ਹੈ ਅਤੇ Interpol ਨੇ ਵੀ ਉਸਨੂੰ ਗਿਰਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਹਨ !  ਅਦਾਲਤ ਨੇ ਬਹੁਤ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਕੀਤੇ ਹੈ ਕੇ ਬੱਚੇਯਾਂ ਦਾ ਭਲਾ Canada ਦੇ ਵਿਚ ਰਹਿਣ ਵਿਚ ਹੀ ਹੈ ਪਰ ਪਿਹਲਾਂ ਓਹਨਾ ਦੀ ਭਾਲ  ਜਰੂਰੀ ਹੈ !

ਸਰੇਨ ਅਤੇ ਬੱਚੇ 6 ਤੋਂ 11 ਅਗਸਤ ਤਕ ਪੈਰਿਸ, ਫ੍ਰਾਂਸ ਵਿਚ ਸੁਨ ! ਮੇਰੀ ਸਮਜ ਅਨੁਸਾਰ ਓਹ ਰੇਲ ਗੱਡੀ ਰਾਹੀਂ Germany ਦੇ Dusseldorf/Troisdorf  ਵਿਚ ਚਲੇ ਗਏ! ਓਹਨਾਂ ਨੂ ਆਖਰੀ ਵਾਰ 13  ਅਗਸਤ ਨੂ Germany  ਦੇ Cologne ਇਲਾਕੇ ਵਿਚ ਦੇਖ੍ਯਾ ਗਿਆ ਸੀ!

ਕਿਰਪਾ ਕਰ ਕੇ ਬੱਚੇਯਾਂ ਦੀ ਫੋਟੋ ਨੂ ਦੇਖੋ ਅਤੇ ਸਾਰੇਯਾਂ ਨਾਲ ਸਾਂਝੀ ਕਰੋ ! ਬੱਚੇਯਾਂ ਦਾ ਸਕੂਲ, ਦੋਸਤ, ਭਾਈਚਾਰਾ ਅਤੇ ਜਿੰਦਗੀ ਕੈਨੇਡਾ ਵਿਚ ਹੀ ਹੈ ! ਓਹਨਾ ਨੂ ਭਾਲਣਾ ਜਰੂਰੀ ਹੈ ਤਾਂ ਕੀ ਓਹ ਆਪਨੇ ਦੇਸ਼ ਵਾਪਸ ਆ ਸਕਣ ਜੋ ਕੀ ਓਹਨਾ ਦਾ ਇਕੋ ਇਕ ਘਰ ਹੈ !

ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਲਯੀ ਕਿਰਪਾ ਕਰ ਕੇ  1-250-218-2930  ਤੇ ਫੋਨ ਜਾਂ ਮੈਸੇਜ ਕਰੋ !  ਜਿਨੀ ਛੇਤੀ ਬੱਚੇ ਭਾਲੇ ਜਾਣਗੇ ਇਹ  ਸਾਰਏਆਂ ਲਯੀ  ਹੀ ਚੰਗਾ ਹੋਵੇਗਾ ਤੇ ਨਾਲ ਦੇ ਨਾਲ ਹੀ Saren ਲਯੀ ਵੀ ਬੇਹਤਰ ਰਹੇਗਾ !

ਮੈਂ ਓਹਨਾਂ ਸਾਰੇ ਲੋਕਾਂ ਦਾ ਧਨਵਾਦ ਕਰਦੀ ਹਾਂ ਜਿਹਨਾ ਨੇ ਮੇਰੇ ਤੇ ਮੇਰੇ ਬੱਚੇਯਾਂ ਲਯੀ ਆਪਨੇ ਦਿਲ ਖੋਲੇ ਤੇ ਹਰ ਤਰਾਂ ਨਾਲ ਮਦਦ ਕੀਤੀ !  ਭਾਵੇਂ ਓਹ ਖਾਨ ਪੀਣ ਜਾਂ online  ਦੇ ਰੂਪ ਵਿਚ ਸੀ ! ਇਸ ਹਨੇਰੇ ਵਿਚ ਤੁਸੀਂ ਸਬ ਮੇਰੇ ਲਯੀ ਇਕ ਰੋਸ਼ਨੀ ਦੀ ਕਿਰਣ ਬਣ ਕੇ ਆਏ !